IELTS ਕਰਨ ਵਾਲਿਆਂ ਲਈ ਵੱਡੀ ਖ਼ਬਰ ! ਜਲਦ ਹੋਣ ਜਾ ਰਿਹਾ ਹੈ ਇਹ ਬਦਲਾਅ

IELTS ਕਰਕੇ ਬਾਹਰ ਜਾ ਕੇ ਪੜਾਈ ਕਰਨ ਲਈ ਆਪਣੇ ਆਪ ਨੂੰ ਸੈਟਲ ਕਰਨ ਵਾਲੇ ਭਾਰਤੀਂ ਲੋਕਾਂ ਲਈ ਇੱਕ ਵੱਡੀ ਖ਼ਬਰ ਆਈ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ IELTS ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਨਵੇਂ ਅਪਡੇਟ ਦੇ ਅਨੁਸਾਰ IELTS ਆਪਣੇ ਮੌਡਿਊਲ ਦੇ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ।

ਜੀ ਹਾਂ ਤਾਜ਼ਾ ਅਪਡੇਟ ਦੇ ਅਨੁਸਾਰ ਹੁਣ ਤੁਹਾਨੂੰ ਕਿਸੇ ਇੱਕ ਮੌਡਿਊਲ ਦੇ ਵਿੱਚ ਘੱਟ ਬੈਂਡ ਮਿਲਣ ਤੋਂ ਬਾਅਦ ਸਾਰੀ ਤਿਆਰੀ ਮੁੜ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੀ ਥਾਂ ਤੁਸੀਂ ਘੱਟ ਬੈਂਡ ਹਾਸਲ ਮੌਡਿਊਲ ਦੀ ਹੀ ਤਿਆਰੀ ਕਰ ਉਸੇ ਮੌਡਿਊਲ ਦਾ ਮੁੜ ਪੇਪਰ ਦੇ ਸਕੋਗੇ। IELTS ਕਈ ਲੋਕਾਂ ਲਈ ਵੱਡੀ ਸਿਰਦਰਦੀ ਬਣਦਾ ਜਾਂਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ।

IELTS ਦੇ ਹੁੰਦੇ ਚਾਰ ਮੌਡਿਊਲ

ਜੇਕਰ IELTS ਦੀ ਟੈਸਟ ਦੀ ਗੱਲ ਕਰੀਏ ਤਾਂ ਇਸ ਦੇ 4 ਮੌਡਿਊਲ ਹੁੰਦੇ ਹਨ- Listing, Writing, Reading, ਅਤੇ Speaking. ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਕਿਸੇ ਬੱਚੇ ਨੇ ਵਿਦੇਸ਼ ਜਾ ਕੇ ਪੜਾਈ ਕਰਨੀ ਹੁੰਦੀ ਹੈ ਤਾਂ ਉਸ ਨੂੰ IELTS ਦੇ ਇਨ੍ਹਾਂ ਮੌਡਿਊਸ ਦੇ ਵਿੱਚ ਘੱਟੋ ਘੱਟ 6 ਬੈਂਡ ਹਾਸਲ ਕਰਨੇ ਲਾਜ਼ਮੀ ਹੁੰਦੇ ਹਨ।

ਇਸੇ ਤਰ੍ਹਾਂ ਹਰ ਦੇਸ਼ ਦੇ ਵਲੋਂ ਇਨ੍ਹਾਂ ਬੈਂਡਸ ਨੂੰ ਲੈ ਕੇ ਵੱਖੋ ਵੱਖਰੇ ਨਿਯਮ ਹਨ। ਕੈਨੇਡਾ ਦੇ ਵਿੱਚ ਜੇਕਰ ਤੁਸੀਂ ਪੀ ਆਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 8,7,7,7 ਬੈਂਡਸ ਦੀ ਲੋੜ ਹੈ। ਜਿਸਦਾ ਮਤਲਬ ਹੈ ਕਿ 8 ਤੁਹਾਨੂੰ ਲਿਸਨਿੰਗ (Listing) ਦੇ ਵਿੱਚ ਅਤੇ ਬਾਕੀ ਤਿੰਨ ਮੌਡਿਊਲ ‘ਚ ਤੁਹਾਨੂੰ 7-7 ਬੈਂਡ ਚਾਹਿਦੇ ਹਨ।

ਪਰ ਕਈ ਵਾਰ ਅਸੀਂ ਵੇਖਦੇ ਹਾਂ ਕਿ ਇਸ ਦੀ ਤਿਆਰੀ ਕਰਨ ਤੋਂ ਬਾਅਦ ਵੀ ਕਈ ਵਿਦਿਆਰਥੀ ਘਬਰਾਹਟ ਦੇ ਵਿੱਚ ਜਾਂ ਕਿਸੇ ਵੀ ਕਾਰਨ ਬਾਕੀ ਮੌਡਿਊਲ ਦੇ ਵਿੱਚ ਵਧਿਆ ਕਰਨ ਅਤੇ ਕਿਸੇ ਇੱਕ ‘ਚ ਘੱਟ ਬੈਂਡ ਮਿਲਣ ਕਰਕੇ ਉਸ ਦੀ ਪੂਰੇ ਟੈਸਟ ਦੀ ਮਿਹਨਤ ਖ਼ਰਾਬ ਹੋ ਜਾਂਦੀ ਅਤੇ ਉਸ ਨੂੰ ਮੁੜ ਨਵੇਂ ਸਿਰੇ ਤੋਂ ਸਾਰੀ ਫੀਸ ਭਰ ਕੇ ਫਿਰ ਤੋਂ ਸਾਰੇ ਟੈਸਟ ਦੇਣੇ ਪੈਂਦੇ ਹਨ।

IELTS ਕਰਨ ਜਾ ਰਹੀ ਵੱਡਾ ਬਦਲਾਅ ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਹੁਣ IELTS ਦੂਰ ਕਰਨ ਜਾ ਰਹੀ ਹੈ। ਦੱਸ ਦਈਏ ਕਿ ਆਸਟ੍ਰੇਲਿਆ ਦੇ ਵਿੱਚ ਇੱਕ ਡੈਮੋ ਟੈਸਟ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਇਸ ਨੂੰ ਨਵੰਬਰ ਦੇ ਪਹਿਲੇ ਹਫ਼ਤੇ ‘ਚ ਸ਼ੁਰੂ ਕੀਤਾ ਜਾਵੇਗਾ।

ਜਿਸ ਦੇ ਤਹਿਤ IELTS ਦਾ ਪੈਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਮਿਲੇਗਾ। ਇਸ ਨਵੇਂ ਅਪਡੇਟ ਮੁਤਾਬਕ ਜੇਕਰ ਕੋਈ IELTS ਦਾ ਟੈਸਟ ਦਿੰਦਾ ਹੈ ਅਤੇ ਕਿਸੇ ਕਾਰਨ ਉਸ ਦੇ ਇੱਕ ਮੌਡਿਊਲ ਦੇ ਵਿੱਚ ਨੰਬਰ ਘੱਟ ਆਉਂਦੇ ਹਨ ਤਾਂ ਹੁਣ ਉਹ ਸਿਰਫ ਇੱਕ ਮੌਡਿਊਲ ਦਾ ਹੀ ਟੈਸਟ ਦੇਵੇਗਾ। ਯਾਨੀ ਸਾਰਾ ਟੈਸਟ ਨਹੀਂ ਦੇਣਾ ਪਵੇਗਾ। ਹਰਮਨ ਵੀ IELTS ਦੀ ਤਿਆਰੀ ਕਰ ਰਹੇ ਹੈ ਓਹਨਾ ਦੇ ਲਈ ਇਹ ਬਹੁਤ ਵਧੀਆ ਜਾਣਕਾਰੀ ਹੈ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *