ਪੰਜਾਬ ਦੇ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਲੰਧਰ ਰੋਡ ‘ਤੇ ਸਥਿਤ ਸਨ ਸਿਟੀ ਕਲੋਨੀ ਨੇੜੇ ਪਿੱਪਲਾਂਵਾਲਾ ‘ਚ ਦੁਪਹਿਰ 2 ਵਜੇ ਦੇ ਕਰੀਬ ਇਕ ਘਰ ‘ਤੇ ਪੈਟਰੋਲ ਬੰ ਬ ਨਾਲ ਹਮ ਲਾ ਕੀਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ, ਜਿਸ ਘਰ ‘ਤੇ ਹਮ ਲਾ ਹੋਇਆ ਹੈ ਉਹ ਅਮਰਜੀਤ ਸਿੰਘ ਦਾ ਹੈ ਪਰ ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਸੀਸੀਟੀਵੀ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਘਰ ‘ਤੇ ਪੈਟਰੋਲ ਬੰ ਬ ਸੁੱਟ ਕੇ ਫਰਾਰ ਹੋ ਗਏ ਹਨ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਹਮਲੇ ਸਬੰਧੀ ਘਰ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਕੇਹਰ ਸਿੰਘ ਨੇ ਦੱਸਿਆ ਕਿ ਦੁਪਹਿਰ 2.35 ਵਜੇ ਦੇ ਕਰੀਬ ਦੋ ਵਿਅਕਤੀ ਆਏ, ਜਿਨ੍ਹਾਂ ਨੇ ਬਾਹਰ ਪੈਟਰੋਲ ਬੰ ਬ ਤਿਆਰ ਕਰਕੇ ਉਸ ਦੇ ਘਰ ਅੰਦਰ ਸੁੱਟ ਦਿੱਤਾ, ਜਿਸ ਨਾਲ ਜ਼ੋਰਦਾਰ ਧਮਾਕਾ ਹੋ ਗਿਆ। ਹਾਲਾਂਕਿ ਮਾਣ ਵਾਲੀ ਗੱਲ ਇਹ ਰਹੀ ਕਿ ਨੇੜੇ ਖੜ੍ਹੀਆਂ ਗੱਡੀਆਂ ਅੱਗ ਦੀ ਲਪੇਟ ‘ਚ ਨਹੀਂ ਆਈਆਂ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਘਟਨਾ ਬਾਰੇ ਗੱਲ ਕਰਦਿਆਂ ਘਰ ਦੇ ਮਾਲਕ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਉਹ ਇਹ ਨਹੀਂ ਕਹਿ ਸਕਦੇ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ। ਇਸ ਘਟਨਾ ਸਬੰਧੀ ਡੀਸੀਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ ਅਤੇ ਅਸੀਂ ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਅੱਡਾ ਨਸਰਾਲਾ ਸਥਿਤ ਗੈਸ ਪਲਾਂਟ ‘ਚ ਹੋਏ ਧਮਾਕੇ ‘ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਜੇ.ਕੇ.ਐਂਟਰਪ੍ਰਾਈਜ਼ ਪਲਾਂਟ ਵਿੱਚ ਸਿਲੰਡਰ ਭਰ ਕੇ ਆਕਸੀਜਨ ਅਤੇ ਵੈਲਡਿੰਗ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ਦੌਰਾਨ ਗੈਸ ਭਰਨ ਦੌਰਾਨ ਸਿਲੰਡਰ ਅਚਾਨਕ ਫਟ ਗਿਆ, ਜਿਸ ਕਾਰਨ ਵੱਡਾ ਧਮਾਕਾ ਹੋ ਗਿਆ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ।
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ।