ਪੰਜਾਬ ‘ਚ ਗੱਡੀਆਂ ਕਾਰਾਂ ਵਾਲੇ ਹੋ ਜਾਓ ਸਾਵਧਾਨ..!

ਪ੍ਰਾਈਵੇਟ ਵਾਹਨਾਂ ‘ਤੇ ਆਰਮੀ, ਪੁਲਿਸ, ਵੀ.ਆਈ.ਪੀ., ਸਰਕਾਰੀ ਡਿਊਟੀ ਆਦਿ ਦੇ ਸਟਿੱਕਰਾਂ ਵਾਲੇ ਵਾਹਨਾਂ ਨੂੰ ਹੁਣ ਪੁਲਿਸ ਨਾਕਿਆਂ ‘ਤੇ ਰੋਕਿਆ ਜਾਵੇਗਾ। ਇਸ ਸਬੰਧੀ ਪੁਲੀਸ ਕਮਿਸ਼ਨਰ ਵੱਲੋਂ ਪਿਛਲੇ ਦਿਨੀਂ ਵਿਸ਼ੇਸ਼ ਰੋਕਾਂ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਆਪਣੇ ਨਿੱਜੀ ਵਾਹਨਾਂ ਤੋਂ ਅਜਿਹੇ ਸਟਿੱਕਰ ਨਹੀਂ ਉਤਾਰੇ, ਜਿਸ ਤੋਂ ਬਾਅਦ ਟਰੈਫਿਕ ਪੁਲੀਸ ਹਰਕਤ ਵਿੱਚ ਆਈ ਹੈ।

ਸ਼ਹਿਰ ਵਿੱਚ ਟਰੈਫਿਕ ਪੁਲੀਸ ਨੇ ਵੱਖ-ਵੱਖ ਨਾਕਿਆਂ ’ਤੇ ਅਜਿਹੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ’ਤੇ ਅਣਅਧਿਕਾਰਤ ਪੁਲੀਸ, ਫੌਜ, ਸਰਕਾਰੀ ਡਿਊਟੀ, ਵੀ.ਆਈ.ਪੀ. ਆਦਿ ਅਤੇ ਪੁਲਿਸ ਦੇ ਲੋਗੋ ਵਰਗੇ ਸਟਿੱਕਰ ਲਗਾਏ ਗਏ ਹਨ। ਇਨ੍ਹਾਂ ਲੋਕਾਂ ਦੇ ਵਿਸ਼ੇਸ਼ ਚਲਾਨ ਕੀਤੇ ਜਾ ਰਹੇ ਹਨ।

ਟਰੈਫਿਕ ਪੁਲੀਸ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਹੀ ਦਰਜਨਾਂ ਅਜਿਹੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ’ਤੇ ਨਾਜਾਇਜ਼ ਤੌਰ ’ਤੇ ਅਜਿਹੇ ਸਟਿੱਕਰ ਚਿਪਕਾਏ ਗਏ ਸਨ। ਜ਼ਿਕਰਯੋਗ ਹੈ ਕਿ ਸੂਬੇ ‘ਚ ਪਿਛਲੇ ਸਮੇਂ ‘ਚ ਵਾਪਰੀਆਂ ਕਈ ਘਟਨਾਵਾਂ ਤੋਂ ਬਾਅਦ ਪੁਲਸ ਵਿਭਾਗ ਪੂਰੀ ਤਰ੍ਹਾਂ ਅਲਰਟ ‘ਤੇ ਹੈ।

ਮੁੱਖ ਸੜਕਾਂ ‘ਤੇ ਪੈਂਦੇ ਪੁਲਿਸ ਥਾਣਿਆਂ ਨੂੰ ਵਿਸ਼ੇਸ਼ ਤੌਰ ‘ਤੇ ਅਲਰਟ ਕੀਤਾ ਗਿਆ ਹੈ। ਨਵੇਂ ਸਾਲ ‘ਤੇ ਵੀ ਕਿਸੇ ਤਰ੍ਹਾਂ ਦੀ ਘਟਨਾ ਵਾਪਰਨ ਦੇ ਖਦਸ਼ੇ ਕਾਰਨ ਪੁਲਿਸ ਵਿਭਾਗ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ ਨਿੱਜੀ ਵਾਹਨਾਂ ‘ਤੇ ਅਜਿਹੇ ਸਟਿੱਕਰ ਚਿਪਕਾਉਣ ਵਾਲੇ ਵਾਹਨਾਂ ‘ਤੇ ਸਖ਼ਤ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ।

ਪੁਲਿਸ ਅਫ਼ਸਰ ਨੇ ਦੱਸਿਆ ਕਿ ਅੱਤ ਵਾਦੀ ਗਤੀਵਿਧੀਆਂ ਦੇ ਖਦਸ਼ੇ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਵਿਅਕਤੀ ਆਪਣੇ ਨਿੱਜੀ ਵਾਹਨ ‘ਤੇ ਅਜਿਹੇ ਸਟਿੱਕਰ ਨਾ ਲਗਾਏ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ।

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ।

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *