ਦੋਸਤੋ ਸ਼ੋਸ਼ਲ ਮੀਡੀਆ ‘ਤੇ ਇੱਕ ਖ਼ਬਰ ਬਹੁਤ ਵਾਇਰਲ ਹੋ ਰਹੀ ਹੈ। ਇਹ ਖ਼ਬਰ ਮੋਗਾ ਜਿਲ੍ਹੇ ਦੇ ਗਿੱਦੜਬਾਹਾ ਤੋਂ ਸਾਹਮਣੇ ਆ ਰਹੀ ਹੈ। ਇੱਥੇ ਬਾਬਾ ਗੰਗਾ ਰਾਮ ਖੇਡ ਸਟੇਡੀਅਮ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ’ਤੇ ਖੜ੍ਹੀਆਂ ਦੋ ਔਰਤਾਂ ਪਾਸੋਂ ਦੋ ਨੌਜਵਾਨਾਂ ਨੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਉਕਤ ਪੈਟਰੋਲ ਪੰਪ ’ਤੇ ਦੋ ਬੀਬੀਆਂ ਆਪਸ ਵਿਚ ਗੱਲਾਂ ਕਰ ਰਹੀਆਂ ਹਨ। ਇਸੇ ਦੌਰਾਨ ਮਸੀਤ ਵਾਲੇ ਪਾਸਿਓਂ ਇਕ ਮੋਟਰਸਾਈਕਲ ’ਤੇ 2 ਨੌਜਵਾਨ ਆਉਂਦੇ ਹਨ। ਉਹ ਇਕ ਔਰਤ ਦੇ ਮੋਢੇ ’ਤੇ ਟੰਗਿਆ ਹੈਂਡ ਬੈਗ ਖੋਹ ਲੈਂਦੇ ਹਨ ਪਰ ਇਸੇ ਦੌਰਾਨ ਉਥੋਂ ਪੈਦਲ ਜਾ ਰਹੇ ਇਕ ਵਿਅਕਤੀ ਵੱਲੋਂ ਉਕਤ ਝਪਟਮਾਰਾਂ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟ ਲਿਆ ਜਾਂਦਾ ਹੈ।
ਫਿਰ ਭੀੜ ਵੱਲੋਂ ਦੋਵੇਂ ਝਪਟਮਾਰਾਂ ਦੀ ਆਪਣੇ ਪੱਧਰ ਤੇ ‘ਭੁਗਤ ਸਵਾਰੀ’ ਜਾਂਦੀ ਹੈ। ਲੋਕਾਂ ਵੱਲੋਂ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਉਕਤ ਨੌਜਵਾਨਾਂ ਨੂੰ ਰੱਸੇ ਨਾਲ ਬੰਨ੍ਹ ਕੇ ਥਾਣਾ ਗਿੱਦੜਬਾਹਾ ਵਿਚ ਲਿਜਾਇਆ ਜਾਂਦਾ ਹੈ। ਵਰਣਨਯੋਗ ਹੈ ਕਿ ਗਿੱਦੜਬਾਹਾ ਵਿਚ ਇਸ ਸਮੇਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਲੋਕ ਇਨ੍ਹਾਂ ਘਟਨਾਵਾਂ ਤੋਂ ਕਾਫੀ ਪਰੇਸ਼ਾਨ ਹਨ।
ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਐੱਸਐੱਚਓ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਰਸ਼ਦੀਪ ਸਿੰਘ ਅਤੇ ਲਵਦੀਪ ਸਿੰਘ ਵਾਸੀਆਨ ਪਿੰਡ ਬਗਰਾੜੀ (ਫਰੀਦਕੋਟ) ਵਿਰੁੱਧ ਧਾਰਾ 379ਏ ਅਤੇ 473 ਅਧੀਨ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ੋਸ਼ਲ ਮੀਡੀਆ ‘ਤੇ ਇਸ ਵੀਡੀਓ ਦਾ ਬਹੁਤ ਚਰਚਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਚੋ ਰਾਂ ਅਤੇ ਲੁਟੇ ਰਿਆਂ ਦੇ ਹੌਂਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਪੁਲਿਸ ਨੂੰ ਇੰਨ੍ਹਾਂ ‘ਤੇ ਨੱਥ ਪਾਉਣ ਚਾਹੀਦੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ।
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ।